Pannu Infra & Logistics Co.

Pannu Infra & Logistics Co. PANNU INFRA & LOGISTICES CO.

is a professional and MEP Contracting Company in India offering services include Mechanical, Electrical, Plumbing, Fire Fighting and Specialized Systems to all over India.

10 ਦਸੰਬਰ ਵਾਲੇ ਦਿਨ ਖਾਲਸਾ ਰਾਜ ਦੇ ਜਰਨੈਲ ਜੋਰਾਵਰ ਸਿੰਘ ਨੇ ਤਿੱਬਤ ਨੂੰ ਫਤਹਿ ਕੀਤਾ ਸੀ। ਤਿੱਬਤ ਦੇ ਜਿਸ ਇਲਾਕੇ ਬਾਰੇ ਹੁਣ ਚੀਨ ਅਤੇ ਭਾਰਤ ਵਿਚ...
12/12/2025

10 ਦਸੰਬਰ ਵਾਲੇ ਦਿਨ ਖਾਲਸਾ ਰਾਜ ਦੇ ਜਰਨੈਲ ਜੋਰਾਵਰ ਸਿੰਘ ਨੇ ਤਿੱਬਤ ਨੂੰ ਫਤਹਿ ਕੀਤਾ ਸੀ।

ਤਿੱਬਤ ਦੇ ਜਿਸ ਇਲਾਕੇ ਬਾਰੇ ਹੁਣ ਚੀਨ ਅਤੇ ਭਾਰਤ ਵਿਚਾਲ਼ੇ ਰੇੜਕਾ ਚੱਲ ਰਿਹਾ ਹੈ, ਉਹ ਇਲਾਕਾ 1841 ਵਿੱਚ ਸਿੱਖ ਰਾਜ ਦਾ ਹਿੱਸਾ ਸੀ, ਜਿਸ ਦਾ ਸਬੂਤ ਹੈ ਟਕਲਾਕੋਟ ਵਿੱਚ ਉਸਰਿਆ ਜੋਰਾਵਰ_ਫੋਰਟ।ਇਹ ਕਿਲਾ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਜੋਰਾਵਰ ਸਿੰਘ ਨੇ ਉਸਾਰਿਆ ਸੀ ਅਤੇ ਇਥੇ ਖਾਲਸਾ ਰਾਜ ਦੇ ਝੰਡੇ ਗੱਡੇ ਸੀ।ਵਾਜਪਾਈ ਦੀ ਸਰਕਾਰ ਵੇਲ਼ੇ ਭਾਰਤ ਵੱਲੋਂ ਇਹ ਇਲਾਕਾ ਮੰਗੇ ਜਾਣ 'ਤੇ ਚੀਨ ਨੇ ਜਵਾਬ ਵਿੱਚ ਕਿਹਾ ਸੀ ਕਿ ਕਦੇ ਇਹ ਇਲਾਕਾ ਖਾਲਸਾ ਰਾਜ ਦਾ ਹਿੱਸਾ ਹੁੰਦਾ ਸੀ ਅਤੇ ਚੀਨ ਇਸ ਇਲਾਕੇ ਬਾਰੇ ਸਿਰਫ਼ ਖਾਲਸਾ ਸਰਕਾਰ ਨਾਲ਼ ਹੀ ਗੱਲਬਾਤ ਕਰੇਗਾ।

ਖਾਲਸਾ ਰਾਜ ਦਾ ਜਰਨੈਲ – ਜਨਰਲ ਜ਼ੋਰਾਵਰ ਸਿੰਘ

ਜਨਰਲ ਜ਼ੋਰਾਵਰ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਫੌਜ ਦਾ ਓਹ ਜਰਨੈਲ ਸੀ ਜਿਸ ਨੇ ਕਸ਼ਮੀਰ ਘਾਟੀ ਤੋਂ ਲੈ ਕੇ ਤਿਬੱਤ ਤੱਕ ਖਾਲਸਾ ਰਾਜ ਕਾਇਮ ਕੀਤਾ।ਜਰਨਲ ਜ਼ੋਰਾਵਰ ਸਿੰਘ ਸਿੱਖ ਇਤਿਹਾਸ ਜਾਂ ਸ਼ਾਇਦ ਸੰਸਾਰ ਦਾ ਇਕੋ ਇੱਕ ਯੋਧਾ ਸੀ ਜਿਸ ਦੇ ਸਰੀਰ ਦੇ ਮਾਸ ਦੀ ਬੋਟੀ ਬੋਟੀ ਦੀ ਕਦਰ ਦੁਸ਼ਮਣਾਂ ਵੱਲੋਂ ਕੀਤੀ ਗਈ ਹੋਵੇ।

ਜਰਨਲ ਜ਼ੋਰਾਵਰ ਸਿੰਘ ਲੇਹ ਲਦਾਖ਼ ਨੂੰ ਫਤਿਹ ਕਰਨ ਤੋਂ ਬਾਦ ਤਿੱਬਤ ਨੂੰ ਫਤਿਹ ਕਰਨ ਲਈ ਤੁਰ ਪਿਆ। ਮਾਨ ਸਰੋਵਰ ਝੀਲ ਦੇ ਇਲਾਕੇ ਨੂੰ ਸਹਿਜੇ ਹੀ ਫਤਿਹ ਕਰ ਕੇ ਉਸਨੇ ਪੁਰਾਂਗ (ਤਿਬੱਤ) ਵੱਲ ਚੜ੍ਹਾਈ ਕਰ ਦਿੱਤੀ।ਇਹਨਾਂ ਜਿੱਤਾਂ ਨੂੰ ਸੁਣ ਕੇ ਅੰਗਰੇਜ਼ ਬੌਖ਼ਲਾ ਗਏ। ਓਹਨਾਂ ਨੇ ਡੋਗਰਿਆਂ ਦੀ ਮਦਦ ਨਾਲ ਇਕ ਸਾਜਿਸ਼ ਦੇ ਤਹਿਤ ਲਾਹੌਰ ਦਰਬਾਰ ਵੱਲੋਂ ਸੁਨੇਹਾ ਭਿਜਵਾ ਕੇ ਜ਼ੋਰਾਵਰ ਸਿੰਘ ਨੂੰ ਵਾਪਸ ਬੁਲਾ ਲਿਆ।

ਜਦੋਂ ਜਰਨੈਲ ਜ਼ੋਰਾਵਰ ਸਿੰਘ ਵਾਪਸ ਪਰਤ ਰਿਹਾ ਸੀ ਤਾਂ ਟੋਏਓ ਦੇ ਅਸਥਾਨ ਤੇ ਤਿਬੱਤੀ ਫੌਜ਼ ਨੇ ਹਮਲਾ ਕਰ ਦਿੱਤਾ। ਖਾਲਸਾ ਫੌਜ਼ ਦੀ ਗਿਣਤੀ ਬਹੁਤ ਥੋੜ੍ਹੀ ਹੋਣਾ, -45 ਡਿਗਰੀ ਤਾਪਮਾਨ ਸਹਿਣ ਦੇ ਆਦੀ ਨਾ ਹੋਣਾ, ਕੱਚੇ ਚੌਲ਼ਾਂ ਦਾ ਭੋਜਨ ਅਤੇ ਠੰਡ ਕਾਰਨ ਬੀਮਾਰ ਹੋਏ ਘੋੜਿਆਂ ਦੇ ਬਾਵਜੂਦ ਖਾਲਸਾ ਫੌਜ਼ ਨੇ ਜਰਨੈਲ ਜੋਰਾਵਰ ਸਿੰਘ ਦੀ ਅਗਵਾਈ ਵਿੱਚ ਅਜਿਹੀ ਬਹਾਦਰੀ ਨਾਲ ਜੰਗ ਕੀਤੀ ਕਿ ਚਿੱਟੀ ਬਰਫ਼ ਦਾ ਰੰਗ ਲਾਲ ਹੋ ਗਿਆ।

ਇਸ ਦੌਰਾਨ ਜੰਗ ਜਿੱਤ ਰਹੀ ਖਾਲਸਾ ਫੌਜ਼ ਦੀ ਅਗਵਾਈ ਕਰ ਰਹੇ ਜਰਨੈਲ ਦੇ ਪੱਟ ਵਿਚ ਇੱਕ ਗੋਲੀ ਆਣ ਲੱਗੀ। ਸੂਰਮਾ ਘੋੜੇ ਤੋਂ ਹੇਠਾਂ ਡਿੱਗ ਪਿਆ ਪਰ ਫਿਰ ਵੀ ਆਪਣੇ ਬਰਛੇ ਨਾਲ਼ ਦੁਸ਼ਮਣਾਂ ਦਾ ਮੁਕਾਬਲਾ ਕਰਦਾ ਰਿਹਾ ਅਤੇ ਦੁਪਹਿਰ ਤੱਕ ਕਿਸੇ ਵੈਰੀ ਦੀ ਉਸ ਦੇ ਲਾਗੇ ਆਉਣ ਦੀ ਜ਼ੁਰਰਤ ਨਾ ਹੋਈ।ਆਖ਼ਰ ਇਕ ਵੈਰੀ ਨੇ ਕੁਝ ਉਚਾਈ ਤੋਂ ਇਕ ਤਿਬੱਤੀ ਬਰਛਾ ਵਗ੍ਹਾਤਾ ਮਾਰਿਆ ਜਿਹੜਾ ਜਰਨੈਲ ਦੀ ਪਿੱਠ ਤੇ ਵੱਜਕੇ ਛਾਤੀ ਵਿਚੋਂ ਪਾਰ ਹੋ ਗਿਆ ਤੇ ਜਰਨੈਲ ਸ਼ਹਾਦਤ ਪਾ ਗਿਆ।

ਜਰਨੈਲ ਇਤਨੀ ਬਹਾਦਰੀ ਨਾਲ ਲੜਿਆ ਕਿ ਤਿਬੱਤੀ ਲੋਕ ਉਸ ਦੇ ਇਕ ਇਕ ਵਾਲ਼ ਨੂੰ ਪੁੱਟ ਕੇ ਨਿਸ਼ਾਨੀ ਤੌਰ ਤੇ ਘਰਾਂ ਨੂੰ ਲੈ ਗਏ। ਉਸ ਦੇ ਸਰੀਰ ਦੀ ਬੋਟੀ ਬੋਟੀ ਕਰਕੇ ਲੜਾਈ ਚ ਹਿੱਸਾ ਲੈਣ ਵਾਲ਼ੇ ਹਰੇਕ ਕਬੀਲੇ ਦੇ ਸਰਦਾਰ ਨੂੰ ਇੱਕ ਇੱਕ ਬੋਟੀ ਵੰਡ ਦਿੱਤੀ ਕਿਉਂਕਿ ਤਿਬੱਤੀ ਲੋਕ ਮੰਨਦੇ ਹਨ ਕਿ ਸ਼ੇਰ ਦੇ ਮਾਸ ਨੂੰ ਘਰ ਵਿੱਚ ਰੱਖਣ ਨਾਲ ਜਿਹਾ ਬਹਾਦਰ ਪੁੱਤ ਜਨਮ ਲੈਂਦਾ ਹੈ। ਪਰ ਇਸ ਜਰਨੈਲ ਦੇ ਬਹਾਦਰੀ ਭਰੇ ਕਾਰਨਾਮਿਆਂ ਨੂੰ ਦੇਖ ਕੇ ਉਹਨਾਂ ਨੇ ਸੋਚਿਆ ਕਿ ਇਸਦੇ ਮਾਸ ਨੂੰ ਘਰ ਵਿਚ ਰੱਖਣ ਨਾਲ ਆਉਣ ਵਾਲੀ ਨਸਲ ਸ਼ੇਰ ਵਰਗੀ ਬਹਾਦਰ ਪੈਦਾ ਹੋਵੇਗੀ। ਉਸਦੇ ਖੱਬੇ ਹੱਥ ਨੂੰ ਉਹਨਾਂ ਨੇ ਇਕ ਮੱਠ ਦੇ ਵਿੱਚ ਦੱਬ ਦਿੱਤਾ ਜਿਸ ਨੂੰ ਉਹ ਸਿੰਘਲਾ ਛੋਟਨ ਕਹਿੰਦੇ ਹਨ।

ਅੱਜ ਵੀ ਤਿਬੱਤੀ ਲੋਕ ਕਹਿੰਦੇ ਹਨ ਕਿ ਇਥੇ ਸ਼ੇਰ ਸੁੱਤਾ ਪਿਆ ਹੈ। ਉਹਨਾਂ ਦੀਆਂ ਗਰਭਵਤੀ ਔਰਤਾਂ ਅੱਜ ਵੀ ਇੱਥੇ ਆ ਕੇ ਮੱਥਾ ਟੇਕਦੀਆਂ ਹਨ ਅਤੇ ਆਪਣੇ ਹੋਣ ਵਾਲ਼ੇ ਬੱਚੇ ਲਈ ਉਸ ਜਰਨੈਲ ਜੋਰਾਵਰ ਸਿੰਘ ਜਿਹਾ ਬਹਾਦਰ ਹੋਣ ਦੀ ਕਾਮਨਾ ਕਰਦੀਆਂ ਹਨ।

ਜੋਰਾਵਰ ਸਿੰਘ ਤਰਸਿੱਕਾ ਕਾਪੀ

ਭਾਈ ਲਹਿਣਾ ਸਿੰਘ ਮਜੀਠੀਆ ਦੁਬਾਰਾ ਬਣਾਈ ਗਈ ਟਾਈਮ ਦੱਸਣ ਵਾਲੀ ਘੜੀ ਅੱਜ ਵੀ ਹਰਿਮੰਦਰ ਸਾਹਿਬ ਵਿੱਚ ਸਸ਼ੋਭਿਤ ਹੈ
12/12/2025

ਭਾਈ ਲਹਿਣਾ ਸਿੰਘ ਮਜੀਠੀਆ ਦੁਬਾਰਾ ਬਣਾਈ ਗਈ ਟਾਈਮ ਦੱਸਣ ਵਾਲੀ ਘੜੀ ਅੱਜ ਵੀ ਹਰਿਮੰਦਰ ਸਾਹਿਬ ਵਿੱਚ ਸਸ਼ੋਭਿਤ ਹੈ

ਸਿੱਖ ਕੌਮ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨ ਵਾਲਾ ਬਾਲੀਵੁੱਡ ਇੰਡਸਟਰੀ ਦਾ ਇੱਕੋ ਇੱਕ ਯੋਧਾ ਹੀਰੋ ਫਿਲਮਾਂ ਵਿੱਚ ਹੀ ਨਹੀਂ ਅਸਲ ਜ਼ਿੰਦਗੀ ਵਿੱਚ ਵ...
12/12/2025

ਸਿੱਖ ਕੌਮ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨ ਵਾਲਾ ਬਾਲੀਵੁੱਡ ਇੰਡਸਟਰੀ ਦਾ ਇੱਕੋ ਇੱਕ ਯੋਧਾ ਹੀਰੋ ਫਿਲਮਾਂ ਵਿੱਚ ਹੀ ਨਹੀਂ ਅਸਲ ਜ਼ਿੰਦਗੀ ਵਿੱਚ ਵੀ ਹੀਰੋ ਸਨ ਸੁਨੀਲ ਦੱਤ ਸਾਹਬ

1984 ਦਾ ਸਮਾਂ ਬਹੁਤ ਤ+ਣਾਅ ਭਰਿਆ ਸੀ। ਪੰਜਾਬ ਵਿੱਚ ਹਾਲਾਤ ਬਹੁਤ ਬੇਚੈਨ ਸਨ। ਬ+ਲੂ ਸਟਾਰ ਓਪਰੇ+ਸ਼ਨ ਤੋਂ ਬਾਅਦ ਦ+ਰਦ, ਡ+ਰ ਅਤੇ ਨਫ਼+ਰਤ ਦਾ ਮਾਹੌਲ ਹਰ ਪਾਸੇ ਬਣਿਆ ਹੋਇਆ ਸੀ। ਇਸ ਸਮੇਂ ਹਿੰਦੂ-ਸਿੱਖ ਏਕਤਾ ਵਿਚ ਵੀ ਦਰਾ+ਰਾਂ ਪੈ ਰਹੀਆਂ ਸਨ।

ਇਹੋ ਜਿਹੇ ਮਾਹੌਲ ਵਿੱਚ ਫਿਲਮ ਅਦਾਕਾਰ ਅਤੇ ਸਮਾਜ ਸੇਵਕ ਸੁਨੀਲ ਦੱਤ ਨੇ ਇੱਕ ਬਹਾਦਰੀ ਅਤੇ ਪਿਆਰ ਭਰਿਆ ਕਦਮ ਚੁੱਕਿਆ।

---

🏃‍♂️ ਦੱਤ ਸਾਹਬ ਦੀ ਮੁੰਬਈ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੌੜ ਦਾ ਮਕਸਦ

ਸੁਨੀਲ ਦੱਤ ਦਾ ਮੰਨਣਾ ਸੀ ਕਿ ਹਿੰ+ਸਾ ਦਾ ਜਵਾਬ ਹਿੰ+ਸਾ ਨਹੀਂ, ਪਿਆਰ ਅਤੇ ਭਰੋਸਾ ਹੈ।
ਉਹ ਚਾਹੁੰਦੇ ਸਨ ਕਿ ਲੋਕਾਂ ਦੇ ਦਿਲਾਂ ਵਿੱਚ ਪੈ ਰਹੇ ਡ+ਰ ਅਤੇ ਦੂਰਿਆਂ ਨੂੰ ਖਤਮ ਕੀਤਾ ਜਾਵੇ।

ਇਸ ਲਈ ਉਨ੍ਹਾਂ ਨੇ ਐਲਾਨ ਕੀਤਾ ਕਿ:

> "ਮੈਂ ਮਰਾਠਾ ਟੈਂ+ਕ ਤੋਂ ਅੰਮ੍ਰਿਤਸਰ ਤੱਕ ਦੌੜਾਂਗਾ, ਤਾਂ ਜੋ ਲੋਕ ਵੇਖ ਸਕਣ ਕਿ ਇਕ ਹਿੰਦੂ ਵੀ ਸ੍ਰੀ ਹਰਿਮੰਦਰ ਸਾਹਿਬ ਸ਼ਰਧਾ ਨਾਲ ਜਾ ਸਕਦਾ ਹੈ।"

---

🌟 ਦੌੜ ਸ਼ੁਰੂ ਹੋਈ

ਉਹ ਮੁੰਬਈ ਤੋਂ ਚੱਲੇ ਅਤੇ ਸ਼ਾਂਤੀ ਦਾ ਸਨੇਹਾ ਦਿੰਦੇ ਹੋਏ ਵੱਖ-ਵੱਖ ਸ਼ਹਿਰਾਂ ਚੋਂ ਹੁੰਦੇ ਹੋਏ ਸ੍ਰੀ ਦਰਬਾਰ ਸਾਹਿਬ ਪਹੁੰਚੇ।
ਰਸਤੇ ਵਿੱਚ ਲੋਕ ਉਨ੍ਹਾਂ ਦਾ ਸਵਾਗਤ ਕਰਦੇ, ਕੁਝ ਉਨ੍ਹਾਂ ਦੇ ਨਾਲ ਵੀ ਦੌੜਦੇ ਸਨ।

ਇਹ ਦੌੜ ਕਿਸੇ ਰਾਜ+ਨੀਤਿਕ ਪ੍ਰਚਾਰ ਲਈ ਨਹੀਂ ਸੀ—
ਇਹ ਇਨਸਾਨੀਅਤ, ਪ੍ਰੇਮ ਅਤੇ ਏਕਤਾ ਲਈ ਸੀ।

---

🙏 ਸ੍ਰੀ ਦਰਬਾਰ ਸਾਹਿਬ ਪਹੁੰਚ

ਜਦੋਂ ਦੱਤ ਸਾਹਬ ਸ੍ਰੀ ਦਰਬਾਰ ਸਾਹਿਬ ਪਹੁੰਚੇ, ਤਾਂ ਬਹੁਤ ਸਾਰੇ ਲੋਕ ਹੈਰਾ+ਨ ਵੀ ਸਨ ਅਤੇ ਪ੍ਰਭਾਵਿਤ ਵੀ।

ਉਨ੍ਹਾਂ ਨੇ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ,ਮੱਥਾ ਟੇਕਿਆ ਅਰਦਾਸ ਕੀਤੀ ਅਤੇ ਇੱਕਤਾ ਦਾ ਸੰਦੇਸ਼ ਦਿੱਤਾ:

> "ਅਸੀਂ ਸਾਰੇ ਇੱਕ ਮਾਂ ਦੇ ਬੱਚੇ ਹਾਂ। ਸਾਡੀ ਜੰ+ਗ ਇੱਕ ਦੂਜੇ ਨਾਲ ਨਹੀਂ, ਨਫ਼+ਰਤ ਨਾਲ ਹੈ।"

❤️ ਪੰਜਾਬ ਲਈ ਪਿਆਰ ਦਾ ਪ੍ਰਤੀਕ

ਸੁਨੀਲ ਦੱਤ ਦੀ ਇਹ ਦੌੜ ਅੱਜ ਵੀ ਹਿੰਮਤ, ਇਨਸਾਨੀਅਤ ਅਤੇ ਸੱਚੇ ਪਿਆਰ ਦਾ ਨਿਸ਼ਾਨ ਮੰਨੀ ਜਾਂਦੀ ਹੈ।
ਉਸ ਸਮੇਂ ਲੋਕਾਂ ਦੇ ਦਿਲਾਂ ਵਿਚ ਜੋ ਡ+ਰ ਬਣ ਗਿਆ ਸੀ, ਉਸ ਨੂੰ ਤੋੜ+ਨ ਲਈ ਇਹ ਇੱਕ ਵੱਡਾ ਤੇ ਭਾਵਨਾਤਮਕ ਕਦਮ ਸੀ।

ਵਾਹਿਗੁਰੂ ਜੀ ਉਹਨਾ ਦੀ ਰੂਹ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣ 👏

Gabbar Singh ✍️

05/12/2025
"ਧਾਤੂ ਵਿੱਚ ਮੜ੍ਹਿਆ ਇਤਿਹਾਸ!ਇਹ ਦੁਰਲੱਭ ਨਕਸ਼ਾ ਸਿੱਖ ਰਾਜ ਦੇ ਇਲਾਕਿਆਂ ਅਤੇ ਪੁਰਾਣੇ ਨਾਵਾਂ ਨੂੰ ਹੂ-ਬੂ- ਹੂ ਪੇਸ਼ ਕਰਦਾ ਹੈ! ਕਸ਼ਮੀਰ ਦੀਆਂ ਚੋ...
04/12/2025

"ਧਾਤੂ ਵਿੱਚ ਮੜ੍ਹਿਆ ਇਤਿਹਾਸ!
ਇਹ ਦੁਰਲੱਭ ਨਕਸ਼ਾ ਸਿੱਖ ਰਾਜ ਦੇ ਇਲਾਕਿਆਂ ਅਤੇ ਪੁਰਾਣੇ ਨਾਵਾਂ ਨੂੰ ਹੂ-ਬੂ- ਹੂ ਪੇਸ਼ ਕਰਦਾ ਹੈ! ਕਸ਼ਮੀਰ ਦੀਆਂ ਚੋਟੀਆਂ ਤੋਂ ਮੁਲਤਾਨ ਦੇ ਮੈਦਾਨਾਂ ਤੱਕ ਉਸ ਸਿੱਖ ਰਾਜ ਦੀ ਤਸਵੀਰ ਹੈ!
ਜਿਸ ਦੀ ਹਕੂਮਤ ਹਵਾਵਾਂ ਨਾਲ ਗੱਲਾਂ ਕਰਦੀ ਰਹੀ ਹੈ!
ਇਹ ਲਕੀਰਾਂ ਕਾਗਜ਼ ਤੇ ਨਹੀਂ!
ਖ਼ਾਲਸੇ ਦੇ ਦਿਲ ਤੇ ਉੱਕਰੀਆਂ ਹਨ ਅਜੇ ਵੀ !

Address

Reg. Office/NH-54
Tarn Taran
143401

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Website

Alerts

Be the first to know and let us send you an email when Pannu Infra & Logistics Co. posts news and promotions. Your email address will not be used for any other purpose, and you can unsubscribe at any time.

Share