Marahar Power Controls Pvt. Ltd.

Marahar Power Controls Pvt. Ltd. MPCL is No. 1 Electrical Control Panel manufacturing company in india

https://youtu.be/EhNqdA7fjJM?si=HkJFzpbayVGAgNlT
04/11/2024

https://youtu.be/EhNqdA7fjJM?si=HkJFzpbayVGAgNlT

Millionaire Father - Daughter ਦੀ ਕੁੜੀਆਂ ਲਈ ਵੱਖਰੀ ਸੋਚ | ਸਮਾਜ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ | Surkhab TVGuest : Engg. Jai Singh & KhushPreet KaurAnchor : Harvind...

01/11/2024

ਦੋਸਤੋ, ਦੀਵਾਲੀ ਜਾ ਹੋਰ ਤਿਉਹਾਰਾਂ ਵੇਲੇ ਪੱਤਰਕਾਰ ਭਾਈਚਾਰੇ ਦਾ ਦੀਵਾਲੀ ਮੰਗਣ ਜਾ ਸਪਲੀਮੈਂਟ ਲਈ ਪੈਸੇ ਮੰਗਣ ਆਓਣਾ ਕਿਥੋਂ ਤੱਕ ਸਹੀ ਹੈ ?? ਜਦੋ ਕਿ ਇਹ ਲੋਕਤੰਤਰ ਦਾ ਅਖੌਤੀ ਚੌਥਾ ਥੰਮ ਕਹਾਉਂਦਾ ਹੈ।
ਇਹੋ ਜਿਹੇ ਅਖੌਤੀ ਪੱਤਰਕਾਰ ਸਰਮਾਏਦਾਰਾਂ ਤੋਂ ਅਫਸਰਾਂ ਤੋਂ ਅਹੁਦੇਦਾਰਾਂ ਮੂਹਰੇ ਪੈਸੇ ਮੰਗ ਸਪਲੀਮੈਂਟ , ਧੱਕਾ ਵਧਾਈਆਂ ਦੇ ਕੇ, ਠਿੱਠ ਕਰਕੇ ਕਿ ਅਸੀਂ ਸਾਲ ਬਾਅਦ ਆਏ ਹਾਂ, ਇਸ ਜਮਾਤ ਵਿਰੁੱਧ ਕਿਹੜੀ ਅਵਾਜ ਬੁਲੰਦ ਕਰਨਗੇ ? ਹਾਂ ਜੇ ਦੀਵਾਲੀ ਨਾ ਦਿੱਤੀ ਤਾਂ ਜਰੂਰ ਕਰਨਗੇ , ਬਲੈਕਮੇਲ ਕਰਨ ਤੱਕ ਜਾਣਗੇ। ਕੀ ਪੱਤਰਕਾਰ ਭਾਈਚਾਰਾ ਇਹੋ ਜਿਹੀਆਂ ਕਾਲੀਆਂ ਭੇਡਾਂ ਨੂੰ ਨੱਥ ਪਵੇਗਾ ?? ਨਹੀਂ ਇਹ ਅਨਸਰ ਸਮੂਹ ਪ੍ਰੈਸ ਦੇ ਮੱਥੇ ਤੇ ਕਲੰਕ ਬਣ ਜਾਣਗੇ।

11/10/2024

ਰਤਨ ਟਾਟਾ ਵਰਗੀ ਸਖਸ਼ੀਅਤ ਜਿਸਨੂੰ ਦੁਨੀਆਂ ਭਾਵਭਿੰਨੀ ਸ਼ਰਧਾਂਜਲੀ ਦੇ ਰਹੀ ਹੈ ਜਿਸ ਦੇ ਓਹ ਹੱਕਦਾਰ ਹਨ ਪ੍ਰੰਤੂ ਕੁੱਝ ਨੈਗੇਟਿਵ ਦਿਮਾਗ ਦੇ ਲੋਕ ਓਹਨਾ ਨੂ ਬੁਰਾ ਭਲਾ ਵੀ ਲਿਖ ਰਹੇ ਹਨ , ਏਹ੍ਹ ਉਹ ਲੋਕ ਹਨ ਜਿੰਨਾਂ ਨੇ ਨਾ ਕਦੀ ਕਮਾਇਆ ਨਾ ਕਿਸੇ ਦੀ ਮਦਦ ਕੀਤੀ, ਵਪਾਰ ਦਾ ਇੱਕ ਅਸੂਲ ਹੁੰਦਾ ਹੈ ਮਾਰਕੀਟ ਦੇ ਬਰਾਬਰ ਮੁਨਾਫ਼ਾ ਕਮਾਉਣਾ ਜੋ ਕਿ ਹੱਕ ਵੀ ਹੈ। ਪ੍ਰੰਤੂ ਮਸਲਾ ਆਉਂਦਾ ਹੈ ਕਿ ਉਹ ਪੈਸਾ ਇੱਕ ਨਿੱਜੀ ਸੰਪਤੀ ਦੇ ਢੇਰ ਵਿਚ ਬਦਲਦਾ ਹੈ , ਨਿੱਜੀ ਅਯਾਸ਼ੀਆਂ ਲਈ ਵਰਤਿਆ ਜਾਂਦਾ ਹੈ ਜਾ ਮੁੜ ਕੇ ਲੋੜਵੰਦਾਂ ਦੀ ਸਹਾਇਤਾ ਦੇ ਰੂਪ ਵਿਚ ਵਾਪਿਸ ਆਉਂਦਾ ਹੈ। ਰਤਨ ਟਾਟਾ ਵਰਗੀ ਸਖਸ਼ੀਅਤ ਜਿਸ ਨੇ ਦੂਸਰੇ ਫਾਰਮੂਲੇ ਨੂੰ ਅਪਣਾਇਆ। ਨੈਗੇਟਿਵ ਲੋਕਾਂ ਦਾ ਦਰਦ ਹੁੰਦਾ ਹੈ ਉਹ ਪੈਸੇ ਦਾ ਹਿੱਸਾ ਜਰੂਰਤਮੰਦ ਨਾ ਹੋਣ ਦੇ ਬਾਵਜੂਦ ਓਹਨਾ ਨੂ ਕਿਉਂ ਨਹੀਂ ਮਿਲਿਆ?
ਜੋ ਲੋਕ ਬਰਾਬਰੀ ਦੀ ਗੱਲ ਕਰਦੇ ਨੇ ਮੁਫਤ ਪੈਸਾ ਚੀਜਾਂ ਵੰਡਣ ਦੀ ਗੱਲ ਕਰਦੇ ਨੇ , ਸਮਾਜ ਨੂੰ ਰੋਗੀ ਹੀ ਬਣਾ ਰਹੇ ਹਨ । ਅੱਜ ਪੰਜਾਬ ਵਰਗੀ ਦਾਨੀ ਸਟੇਟ ਵੀ ਮੰਗਤੀ ਹੋ ਚੁੱਕੀ ਹੈ। ਬਿਨਾ ਮੁਨਾਫ਼ਾ ਲਏ ਪੈਸੇ ਆਉਣਗੇ ਕਿਥੋਂ ?? ਬਿਨਾਂ ਪੈਸੇ ਦੇ ਤੁਸੀਂ ਕਿਸੇ ਸਹੀ ਜਰੂਰਤਮੰਦ ਦੀ ਮਦਦ ਕਰੋਂਗੇ ਕਿਥੋਂ ? ਇਹਨਾਂ ਲੋਕਾਂ ਦੀਆਂ ਨਜ਼ਰਾਂ ਤੇ ਜਾਤੀਵਾਦ, ਏਰੀਆ, ਕਮਿਊਨਿਟੀ ਵਰਗੇ ਤੰਗ ਨਜ਼ਰੀਏ ਦੇ ਖੋਪੇ ਵੀ ਚੜੇ ਹੁੰਦੇ ਨੇ। ਕਈ ਇਸ ਨੂੰ ਕਿਉਂ ਨਹੀਂ ਦਿੱਤਾ ਉਸ ਨੂੰ ਕਿਉਂ ਦਿੱਤਾ ਵਰਗੇ ਸਲੋਗਨ ਤੇ ਗੀਤ ਹੀ ਗਾਉਂਦੇ ਨੇ।
ਜਿਸ ਨੂੰ ਨਿੰਦ ਰਹੇ ਹੋ ਪਹਿਲਾਂ ਆਪ ਕੁਝ ਕਰੋ ਫੇਰ ਤੁਹਾਨੂੰ ਪਤਾ ਲੱਗੇਗਾ ਕਿ ਇਹ ਕੰਮ ਏਨਾ ਸੁਖਾਲਾ ਨਹੀਂ ਹੈ।
ਰਤਨ ਟਾਟਾ ਨੇ ਵਿਆਹ ਨਹੀਂ ਕੀਤਾ ਔਲਾਦ ਵਾਸਤੇ ਨਹੀਂ ਕਮਾਇਆ, ਟਾਟਾ ਕੰਪਨੀ ਦੇ ਸਮੂਹ ਕਰਮਚਾਰੀਆਂ ਨੂੰ ਹੀ ਆਪਣੀ ਔਲਾਦ ਸਮਝਿਆ ਆਪਣੇ ਲੋਕਾਂ ਨੂੰ ਹੀ ਪਰਿਵਾਰ ਸਮਝਿਆ ਜੋ ਵਿਰਲੇ ਇਨਸਾਨਾਂ ਦੇ ਹਿੱਸੇ ਆਉਂਦਾ ਹੈ।
ਰਹੀ ਗੱਲ ਰਤਨ ਟਾਟਾ ਵਰਗੀ ਸਖਸ਼ੀਅਤ ਦੇ ਕੱਦ ਸਾਹਮਣੇ ਅੱਜ ਦੇ ਵੱਡੇ ਧਨਪਸ਼ੂ ਅੰਬਾਨੀ ਅਦਾਨੀ ਬੌਣੇਆਂ ਦੀ ਸ਼੍ਰੇਣੀ ਵਿਚ ਵੀ ਸ਼ੁਮਾਰ ਨਹੀਂ। ਜਿਹੜੇ ਪੈਸੇ ਦੀ ਬੇਕਿਰਕੀ ਨਾਲ ਵਰਤੋਂ ਤੇ ਕਰਦੇ ਹੀ ਹਨ ਪਰ ਭੱਦੀ ਨੁਮਾਇਸ਼ ਵੀ ਕਰਦੇ ਹਨ , ਛੇ ਛੇ ਮਹੀਨੇ ਵਿਆਹ ਹੀ ਚਲਦੇ ਰਹਿੰਦੇ ਹਨ ਹਰ ਚੀਜ ਨੂੰ ਖਾਣ ਤੱਕ ਜਾਂਦੇ ਹਨ, ਤੇ ਪਬਲਿਕ ਦੀ ਨਿਗਾਹ ਵਿਚ ਨਫਰਤ ਦੇ ਪਾਤਰ ਬਣੇ ਹੋਏ ਨੇ।
ਅਖੀਰ ਵਿਚ ਇੱਕ ਵਾਰ ਫੇਰ ਐਸੀ ਸਖਸ਼ੀਅਤ ਨੂੰ ਭਾਵਭਿੰਨੀ ਸ਼ਰਧਾਂਜਲੀ ਦਿੰਦੇ ਹਾਂ।
ਜੈਸਿੰਘ ਕੱਕੜਵਾਲ

https://youtu.be/_j5rNLG7RQY
04/10/2024

https://youtu.be/_j5rNLG7RQY

ਸਤਿ ਸ੍ਰੀ ਅਕਾਲ ਜੀ ਬਿਜਲੀ ਦਾ ਨਜਾਇਜ ਬਿੱਲ ਭਰਨਾ ਪੈਂਦਾ , ਵੇਖੋ ਕਿੰਨੇ ਪਰਸੈਂਟ ਬਿਜਲੀ ਕੇਬਲਾਂ ਹੀ ਖਾ ਜਾਂਦੀਆਂ || Electricity billmy website link:-https://sunvoam.com...

https://youtu.be/S1fMVqtzI9o
26/09/2024

https://youtu.be/S1fMVqtzI9o

ਸਤਿ ਸ੍ਰੀ ਅਕਾਲ ਜੀ ਭਾਰਤ ਵਿਚ 220 ਵੋਲਟ ਦੀ ਜਗਾ 110 ਵੋਲਟ ਕਰ ਦਿੱਤੇ ਜਾਣ ਤਾਂ ਫਾਇਦਾ ਹੋਊ ਜਾ ਨੁਕਸਾਨ || Can we use 110V in India?my website link:-https://sunvoam.com/htt...

ਬਿਜਲੀ ਦਾ ਕਰੰਟ ਕਰ ਲਿਆ ਕੰਟਰੋਲ ਹੁਣ ਝਟਕਾ ਨਹੀਂ ਲੱਗੇਗਾ,ਪਰ ਵੀਡੀਓ ਪੂਰੀ ਵੇਖਿਓ || electric shock safety device
25/09/2024

ਬਿਜਲੀ ਦਾ ਕਰੰਟ ਕਰ ਲਿਆ ਕੰਟਰੋਲ ਹੁਣ ਝਟਕਾ ਨਹੀਂ ਲੱਗੇਗਾ,ਪਰ ਵੀਡੀਓ ਪੂਰੀ ਵੇਖਿਓ || electric shock safety device

ਸਤਿ ਸ੍ਰੀ ਅਕਾਲ ਜੀ ਬਿਜਲੀ ਦਾ ਕਰੰਟ ਕਰ ਲਿਆ ਕੰਟਰੋਲ ਹੁਣ ਝਟਕਾ ਨਹੀਂ ਲੱਗੇਗਾ,ਪਰ ਵੀਡੀਓ ਪੂਰੀ ਵੇਖਿਓ || electric shock safety devicemy website link:-https://sunvoam.com/htt...

08/09/2024

ਸਿੱਖ ਕੌਮ ਦੀ ਬਦਕਿਸਮਤੀ, ਗੁਰਦੁਆਰਾ ਸਾਹਿਬਾਨ ਏਨੇ ਵੱਡੇ ਤੇ ਆਲੀਸ਼ਾਨ ਬਣਾ ਲਏ ਨੇ ਪਰ ਢੰਗ ਦਾ ਕੀਰਤਨੀਆ ਕੋਈ ਨਹੀਂ, ਬੇਰੋਜਗਾਰੀ ਵਿਚੋਂ ਉਪਜੇ ,ਇਤਿਹਾਸ ਤੋਂ ਮੁਢੋਂ ਅਣਜਾਣ ਅਖੌਤੀ ਕੀਰਤਨੀਏ ਪਾਠੀ ਜਿਨ੍ਹਾਂ ਨੂੰ ਨਾ ਗੁਰਬਾਣੀ ਦੀ ਕੋਈ ਸੋਝੀ ਹੈ , ਮਨਘੜਤ ਇਤਿਹਾਸ, ਗੱਪ ਗਪੌੜਿਆਂ, ਧਾਰਨਾਵਾਂ ਜਿਨ੍ਹਾਂ ਦਾ ਗੁਰਬਾਣੀ ਨਾਲ ਕੋਈ ਸਰੋਕਾਰ ਨਹੀਂ ਹੈ, ਨਾਲ ਸੰਗਤਾਂ ਨੂੰ ਨਿਹਾਲ ਕਰਦੇ ਹਨ, ਧੁਰ ਕੀ ਬਾਣੀ ਨਾਲ ਜੋੜਨ ਦੀ ਬਜਾਏ ਤੋੜਨ ਲੱਗੇ ਹੋਏ ਨੇ। ਜਿਥੇ ਸਿੱਖ ਇਤਿਹਾਸ ਸਿਰਫ ਤੇ ਸਿਰਫ ਚੜਦੀ ਕਲਾ ਦਾ ਉਪਾਸ਼ਕ ਹੈ ਇਹ ਅਖੌਤੀ ਕੀਰਤਨੀਏ ਐਸੀਆਂ ਐਸੀਆਂ ਰੋਣ ਧੋਣ ਵਾਲੀਆਂ ਕਹਾਣੀਆਂ ਸੁਣਾਉਂਦੇ ਹਨ ਕਿ ਅੱਧੀ ਤੋਂ ਵੱਧ ਸੰਗਤ ਵੈਰਾਗ ਵਿਚ ਆ ਕੇ ਸਿਰਫ ਮੱਥਾ ਟੇਕਣ ਤੱਕ ਸੀਮਿਤ ਹੋ ਜਾਂਦੀ ਹੈ।
*ਲੋੜ ਹੈ ਸਰਬੱਤ ਦਾ ਭਲਾ ਮੰਗਣ ਵਾਲੇ ਤੇ ਕਿਰਤ ਦਾ ਹੋਕਾ ਦੇਣ , ਵੰਡ ਛਕਣ, ਅਨਿਆਂ ਨਾ ਸਹਿਣ ਵਾਲੇ ਧਰਮ ਨੂੰ ਬਚਾਉਣ ਲਈ ਇਹੋ ਜਿਹੀਆਂ ਮਨਘੜਤ ਕਹਾਣੀਆਂ ਧਾਰਨਾਵਾਂ ਸੁਣਾਉਣ ਵਾਲੇ ਰਾਗੀਆਂ ਢਾਡੀਆਂ ਤੋਂ ਬਚਾਇਆ ਜਾਵੇ ਬਿਲਡਿੰਗਾਂ ਤੋਂ ਇਲਾਵਾ ਨਿਰੋਲ ਗੁਰਮਤਿ ਨੂੰ ਪ੍ਰਣਾਏ ਹੋਏ ਲੋਕਾਂ ਨੂੰ ਹੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਰਾਗੀ ਢਾਡੀ ਸਟੇਜ ਤੇ ਬੈਠਣ ਦਾ ਅਧਿਕਾਰ ਦੇਣ ਦਿੱਤਾ ਜਾਵੇ ਸਿਰਫ ਚੋਲਾ ਦਾਹੜੀ ਵੇਖ ਕੇ ਨਹੀਂ।

Address

Benra Road, Kakarwal
Dhuri
148024

Alerts

Be the first to know and let us send you an email when Marahar Power Controls Pvt. Ltd. posts news and promotions. Your email address will not be used for any other purpose, and you can unsubscribe at any time.

Share